Ring alarm di - struggle story of international students | Ramneek Simrita
RAMNEEK-SIMRITA RAMNEEK-SIMRITA
282K subscribers
191,160 views
0

 Published On Apr 21, 2022

Song - Ring Alarm Di
Singers - Ramneek Simrita
Lyrics - Jaswinder Sandhu

ਪੂਰਾ ਹੋ ਗਿਆ ਕਨੇਡਾ ਵਿੱਚ ਸਾਲ ਨੀ
ਪੈਂਦੀ ਬਰਫ ਤੇ ਸਦਾ ਹੀ ਸਿਆਲ ਨੀ
ਧੀ ਰਾਣੀ ਦਾ ਤੂੰ ਸੁਣ ਬੇਬੇ ਹਾਲ ਨੀ

ਯਾਦ ਤੇਰੀ ਤੇ ਬਾਪੂ ਦੀ ਨੀ ਅੰਮੀਏ
ਹਨੇਰੀ ਬਣ ਝੁੱਲ ਜਾਂਦੀ ਏ
ਰਿੰਗ ਅਲਾਰਮ ਦੀ ਵੱਜੇ ਜਦੋਂ ਪਹਿਲੀ
ਤੇ ਅੱਖ ਆਪੇ ਖੁੱਲ ਜਾਂਦੀ ਏ
ਲੇਟ ਕੰਮ ਤੋਂ ਨਾ ਹੋਜਾਂ ਕਿਤੇ ਅੰਮੀਏ
ਨੀ ਰੋਟੀ ਖਾਣੀ ਭੁੱਲ ਜਾਂਦੀ ਏ

ਕੋਈ ਦਿੰਦਾ ਨਾਂ ਪਰੌਂਠੇ ਚਾਰ ਗੁੱਠੇ
ਨੀ ਉੱਤੇ ਪਾ ਕੇ ਖੁੱਲੀ ਮੱਖਣੀ
ਚੌਲ ਸਿੱਖ ਲਏ ਬਣਾਉਣੇ ਕੱਚੇ- ਪੱਕੇ
ਤੇ ਮੈਗੀ ਗੈਸ ਉਤੇ ਰੱਖਣੀ
ਕੌਫੀ ਭੱਜੀ ਜਾਂਦੀ ਟਿੰਮ ਉੱਤੋਂ ਚਕਲਾਂ
ਤੇ ਕਦੇ - ਕਦੇ ਡੁੱਲ ਜਾਂਦੀ ਏ
ਰਿੰਗ ਅਲਾਰਮ ਦੀ ਵੱਜੇ ਜਦੋਂ ਪਹਿਲੀ
ਤੇ ਅੱਖ ਆਪੇ ਖੁੱਲ ਜਾਂਦੀ ਏ
ਲੇਟ ਕੰਮ ਤੋਂ ਨਾ ਹੋਜਾਂ ਕਿਤੇ ਅੰਮੀਏ
ਨੀ ਰੋਟੀ ਖਾਣੀ ਭੁੱਲ ਜਾਂਦੀ ਏ

ਭੱਜਾਂ ਕੰਮ ਤੋਂ ਕਾਲਜ ਵੱਲ ਛੇਤੀ
ਨੀ ਤਿੰਨ - ਤਿੰਨ ਬੱਸਾਂ ਫੱੜਕੇ
ਆਉਣ ਬੈਠੀ ਨੂੰ ਕਲਾਸ ਵਿੱਚ ਝੂਟੇ
ਤੇ ਨੀਂਦ ਅੱਖਾਂ ਵਿੱਚ ਰੜਕੇ
ਸੁੱਖ ਚੈਨ ਅਤੇ ਨੀਂਦ ਮੇਰੀ ਅੰਮੀਏ
ਨੀ ਫਰਜ਼ਾਂ ਚ ਤੁਲ ਜਾਂਦੀ ਏ
ਰਿੰਗ ਅਲਾਰਮ ਦੀ ਵੱਜੇ ਜਦੋਂ ਪਹਿਲੀ
ਤੇ ਅੱਖ ਆਪੇ ਖੁੱਲ ਜਾਂਦੀ ਏ
ਲੇਟ ਕੰਮ ਤੋਂ ਨਾ ਹੋਜਾਂ ਕਿਤੇ ਅੰਮੀਏ
ਨੀ ਰੋਟੀ ਖਾਣੀ ਭੁੱਲ ਜਾਂਦੀ ਏ

✍️ ਜਸਵਿੰਦਰ ਸੰਧੂ

show more

Share/Embed